ਮੁਖ ਸਮਾਗਮ

 

Loading …

ਨਗਰ ਕੀਰਤਨ:

ਪਿੰਡ ਵਿਚ ਹਰ ਸਾਲ ਲੋਹੜੀ ਤੋਂ ਪੇਹ੍ਲਾਂ ਨਗਰ ਕੀਰਤਨ ਕੀਤਾ ਜਾਂਦਾ ਹੈ। ਨਗਰ ਕੀਰਤਨ ਗੁਰੂਦਵਾਰਾ ਅਦੁ ਪੌੜ ਸਾਹਿਬ ਤੋਂ ਸੁਰੂ ਹੁੰਦਾ ਹੈ। ਫਿਰ ਇਹ ਨਵੇਂ ਮਾਛੀਕੇ ਵਿਚ ਹੁੰਦਾ ਹੋਯਾ ਵੱਡੇ ਮਾਛੀਕੇ ਜਾਂਦਾ ਹੈ। ਪਿੰਡ ਵਿਚ ਇਸਦੇ ਕਈ ਪੜਾ ਹੁੰਦੇ ਹਨ। ਇਕ ਵੱਡਾ ਪੜਾ ਗੁਰੁਦਵਾਰਾ ਨਾਨਕਸਰ ਵਿਚ ਹੁੰਦਾ ਹੈ। ਇਥੇ ਲੰਗਰ ਦਾ ਪ੍ਰਬੰਦ ਕੀਤਾ ਜਾਂਦਾ ਹੈ। ਪਿੰਡ ਵਾਸੀ ਇਥੇ ਜਿਥੇ ਲੰਗਰ ਦਾ ਅਨੰਦ ਲੇਂਦੇ ਹਨ ਤੇ ਨਾਲ ਹੀ ਕਾਵਿਸਰੀਆਂ ਦਾ ਅਨੰਦੁ ਵੀ ਉਠਾਂਦੇ ਹਨ। ਦੂਜਾ ਵਾਦਾ ਪੜਾ ਦੰਦੁ ਕੀ ਪੱਤੀ ਹੁੰਦਾ ਹੈ। ਸ਼ਾਮ ਨੂ ਸਮਾਪਤੀ ਗੁਰੁਦਵਾਰਾ ਅਦੁ ਪੌੜ ਸਾਹਿਬ ਜਾ ਕੇ ਹੁੰਦੀ ਹੈ।

 

ਲੋਹੜੀ ਅਤੇ ਮਾਘੀ:

ਪਿੰਡ ਵਿਚ ਲੋਹੜੀ ਅਤੇ ਮਾਘੀ ਦਾ ਦਿਨ ਹਰ ਸਾਲ ਗੁਰੂਦਵਾਰਾ ਅਦੁ ਪੌੜ ਸਾਹਿਬ ਵਿਖੇ ਮਨਾਆ ਜਾਂਦਾ ਹੈ। ਇਹ ਪ੍ਰੋਗ੍ਰਾਮ ਤਿੰਨ ਦਿਨ ਤੱਕ ਚਲਦਾ ਹੈ। ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ ਅਤੇ ਕੀਰਤਨ ਜਥੇ ਅਤੇ ਢਾਡੀ ਜਥੇ ਸੰਗਤਾਂ ਨੂ ਨਿਹਾਲ ਕਰਦੇ ਹਨ। ਗੁਰੂ ਕਾ ਲੰਗਰ ਤਿਨੇ ਦਿਨ ਅਟੁਟ ਵਰਤਦਾ ਹੈ।

ਬਾਬਾ ਅਮਰ ਦਾਸ ਜੀ ਬਾਬਾ ਜਿਓਣ ਦਾਸ ਜੀ:

ਦੇਸੀ ਮਹੀਨੇ ਸਾਵਨ ਵਿਚ ਇਸ ਜਗਾ ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ। ਇਸ ਦਿਨ ਇੰਦਰ ਦੇਵਤਾ ਮੇਹਰਬਾਨ ਹੁੰਦਾ ਹੈ ਤੇ ਹਰ ਸਾਲ ਮੀਹ ਪੈਂਦਾ ਹੈ। ਮਸ਼ਹੂਰ ਕਵੀਸ਼ਰ ਪੰਡਿਤ ਸੋਮ ਨਾਥ ਜੀ ਰੋਡੇ ਲੰਡੇ ਵਾਲੇ ਹਰ ਸਾਲ ਇਸ ਪ੍ਰੋਗ੍ਰਾਮ ਤੇ ਆ ਕੇ ਸੰਗਤਾਂ ਨੂ ਆਪਣੀਆਂ ਕਵਿਤਾਵਾਂ ਨਾਲ ਨਿਹਾਲ ਕਰਦੇ ਹਨ। ਇਸ ਜਗਾ ਤੇ ਹਰ ਇੱਕ ਦੀ ਸੱਚੇ ਮਨ ਨਾਲ ਮੰਗੀ ਮੁਰਾਦ ਪੂਰੀ ਹੁੰਦੀ ਹੈ। ਸੇਵਾਦਾਰ ਇਥੇ ਤਿਨੋ ਦਿਨ ਖੂਬ ਸੇਵਾ ਕਰਦੇ ਹਨ। ਗੁਰੂ ਦਾ ਲੰਗਰ ਅਟੁੱਟ ਵਰਤਦਾ ਹੈ। ਪਿੰਡ ਵਾਸੀ ਹਰ ਸਾਲ ਇਸ ਦਿਨ ਦਾ ਬਹੋਤ ਬੇਸਬਰੀ ਨਾਲ ਇੰਤਜਾਰ ਕਰਦੇ ਹਨ ਅਤੇ ਖੂਬ ਸ਼ਰਧਾ ਨਾਲ ਮਨੋਦੇ ਹਨ।

 

Leave a Reply