Fotor0709205758

ਪਿੰਡ ਮਾਛੀਕੇ ਬਾਰੇ

ਮਾਛੀਕੇ ਦੀ ਵੇਬ ਸਾਇਟ ਤੇ  ਤੁਹਾਡਾ  ਸੁਆਗਤ  ਹੈ। ਪਿੰਡ ਮਾਛੀਕੇ ਜਿਲਾ ਮੋਗਾ ਵਿਚ ਆਉਂਦਾ ਹੈ। ਇਹ ਪਿੰਡ ਮੋਗਾ ਤੋਂ  35  ਕਿਲੋਮੀਟਰ  ਦੂਰ  ਮੋਗਾ-ਬਰਨਾਲਾ ਰੋਡ ਉਪਰ ਹੈ। ਪਿੰਡ ਵਿਚ ਇਕ ਇਤਹਾਸਕ ਗੁਰੂਦਵਾਰਾ ਅਦੁ ਪੌੜ ਸਾਹਿਬ  ਹੈ ਜੋ  ਸਿਖਾਂ  ਦੇ  6ਵੇ  ਗੁਰੂ  ਹਰਗੋਬਿੰਦ  ਸਾਹਿਬ  ਨਾਲ  ਸੰਬੰਦਿਤ ਹੈ। ਇਹ ਪਿੰਡ ਲਿੰਕ ਰੋਡ ਨਾਲ ਪਿੰਡ ਹਿਮਤਪੁਰਾ,  ਭਾਗੀਕੇ, ਬੀਹਲਾ,  ਦੀਵਾਨੇ, ਬੁਰਜ ਕਲਾਲਾ, ਬਿਲਾਸਪੁਰ ਆਦਿ ਨਾਲ ਜੁੜੇਆ ਹੋਇਆ ਹੈ। ਪਿੰਡ ਵਿਚ ਹੋਰ ਧਾਰਮਿਕ  ਸਥਾਨ ਗੁਰੂਦਵਾਰਾ ਨਾਨਕਸਰ,ਡੇਰਾ ਬਾਬਾ ਅਮਰ ਦਾਸ ਜੀ ਬਾਬਾ ਜਿਓਣ ਦਾਸ ਜੀ,ਮਾਤਾ ਦਾ ਮੰਦਿਰ, ਮਸੀਤ ਆਦਿ  ਹਨ। ਪਿੰਡ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਹੀਦ ਸੂਬੇਦਾਰ ਅਵਤਾਰ ਸਿੰਘ ਸਿਧੂ ਸੀਨੀਅਰ ਸੈਕੰਡਰੀ ਸਕੂਲ ਹੈ। ਗੁਰੂਦਵਾਰਾ ਅਦੁ ਪੌੜ ਸਾਹਿਬ ਵਿਖੇ ਹਰ ਸਾਲ ਲੋਹੜੀ ਤੇ ਏਕ ਵੱਡਾ ਧਾਰਮਿਕ ਸਮਾਗਮ ਹੁੰਦਾ ਹੈ। ਦੂਰੋਂ ਨੇੜੇਓ ਲੋਕ ਏਸ ਸਮਾਗਮ ਵਿਚ ਸਾਮਿਲ ਹੁੰਦੇ ਹਨ।ਪਿੰਡ ਦਾ ਇਕ  ਨੋਜਵਾਨ ਸੂਬੇਦਾਰ ਅਵਤਾਰ ਸਿੰਘ ਦੇਸ਼ ਲਈ ਲੜਦਾ ਹੋਯਾ ਸਹੀਦ ਹੋਗੇਆ ਸੀ ਜਿਸਨੂ ਭਾਰਤ ਸਰਕਾਰ ਨੇ ਮਰਨ ਉਪਰੰਤ ਸੁਰਿਯਾ ਚਕਰ ਨਾਲ ਸਨਮਾਨਿਤ ਕੀਤਾ। ਪਿੰਡ ਬਾਰੇ ਹੋਰ ਜਾਣਕਾਰੀ ਲੈਣ ਲਈ ਦੂਸਰੇ ਪੇਜ ਦੇਖੋ।

Leave a Reply